ਪੰਜਾਬੀ ਸੱਭਿਆਚਾਰ ਦਾ ਇਕ ਅਨਮੋਲ ਹੀਰਾ -ਐਂਕਰ ਬਲਦੇਵ ਰਾਹੀ

ਸੁਰਜੀਤ ਸਿੰਘ ਫਲੋਰਾ


ਐਂਕਰ ਬਲਦੇਵ ਰਾਹੀ ਅੱਜ ਸਟੇਜ਼ ਸ਼ੋਆਂ ਅਤੇ ਸਟੇਜ਼ ਦਾ ਵੱਡਮੁਲਾ ਉਹ ਹੀਰਾ ਹੈ ਜਿਸ ਦੀ ਲੱਛੇਦਾਰ ਭਾਸ਼ਾ, ਤੇ ਹਰਫਾਂ ਦੇ ਨਾਲ-ਨਾਲ ਅਵਾਜ ਦਾ ਧਨੀ ਹੈ ਹੋਣ ਕਰਕੇ ਸਟੇਜ਼ ਨੂੰ ਕਿਵੇਂ ਦਰਸ਼ਕਾਂ ਦੇ ਰੂ-ਬਰੂ ਕਰਨਾ ਹੈ ਉਹ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ। ਰਾਹੀ ਦੇ ਲਫ਼ਜਾਂ ਵਿਚ ਉਹ ਕਸ਼ਿਸ ਹੈ , ਉਹ ਵਜ਼ਨ ਹੈ, ਜਿਸ ਨਾਲ ਦਰਸ਼ਕ ਟਸ ਤੋ ਮਸ ਨਹੀਂ ਹੁੰਦੇ । ਮਾਂ ਬੋਲੀ ਪੰਜਾਬੀ ਦਾ ਪਿਆਰਾਂ -ਦਿਲਾਰਾ ਹੈ ਉਹ। ਇਥੇ ਹੀ ਵਸ ਨਹੀਂ ਉਸ ਨੂੰ ਗੁਰਬਾਣੀ ਦੀ ਦਾਤ ਗੁੜਤੀ’ਚ ਮਿਲੀ ਹੋਈ ਹੈ।


ਉਸ ਵਲੋਂ ਲਿਖੀ ਗੀਤਾਂ ਦੀ ਕਿਤਾਬ ਜੋ ਉਸ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈ ਜਿਸ ਨੂੰ ਸਭ ਵਲੋਂ ਬਹੁਤ ਹੀ ਪਿਆਰ ਦਿੱਤਾ ਗਿਆ ।


ਮੇਰਾ ਬਚਪਨ ਜਦ ਮੈਂ ਕੋਈ 14-15 ਸਾਲਾਂ ਦਾ ਸੀ, ਤਾਂ ਉਹਨਾਂ ਨੂੰ ਮਿਲਨ ਦਾ ਮੌਕਾ ਮਿਲਿਆ, ਤਕਰੀਬਨ 1988 ਤੋਂ ਪਹਿਲਾਂ ਦੀ ਗੱਲ ਹੈ। ਜਿਸ ਸਮੇਂ ਪਿੰਡ ਈਸ਼ਰਵਾਲ ਵਿਚ ਉਹਨਾਂ ਦੇ ਪਿਤਾ ਜੀ ਗੁਰੂਘਰ ਦੇ ਗ੍ਰੰਥੀ ਹੁੰਦੇ ਸਨ। ਸ਼ਾਮ ਸਵੇਰੇ ਉਹਨਾਂ ਦੇ ਛੋਟੇ ਭਰਾ ਤੇ ਰਾਹੀ ਸਾਹਿਬ ਸਪੀਕਰ ਤੇ ਪਾਠ ਕਰਿਆਂ ਕਰਦੇ ਸਨ। ਉਸ ਸਮੇਂ ਰਾਹੀ ਸਾਹਿਬ ਇਸ ਨਨੀ ਸੇਟਜ਼ ਸ਼ੋਆਂ ਦੀ ਦੁਨੀਆਂ ਦੇ ਸਿਰਫ਼ ਨੰਨੇ ਜਿਹੇ ਬਾਲਕ ਸਨ, ਭਾਂਵ ਕਿ ਉਹਨਾਂ ਨੇ ਹਾਲੇ ਸਟੇਜ਼ ਵੱਲ ਪਹਿਲੈ ਕਦਮ ਹੀ ਰੱਖੇ ਸਨ ਉਹਨਾਂ ਦੀ ਸੋਚ ਸੀ, ਉਹਨਾਂ ਦਾ ਸਫ਼ਰਨਾਮਾ ਸੀ ਜਿਸ ਤੇ ਚਲ ਕੇ ਉਹ ਆਪਣੀ ਮੰਜ਼ਿਲ ਨੂੰ ਪਾ ਲੈਣਾ ਲੋਚਦੇ ਸਨ।


ਬਹੁਤ ਭਰੇ ਮਨ ਨਾਲ ਇਹ ਵੀ ਮੈਂ ਇਥੇ ਲਿਖਣਾ ਚਾਹੁੰਦਾ ਹਾਂ 1986 ਵਿਚ ਜਦ ਮੇਰੇ ਪਿਤਾ ਜੀ 11 ਸਾਲਾਂ ਬਾਅਦ ਕੈਨੇਡਾ ਵਿਚ ਪੱਕੇ ਹੋਏ ਸਨ ਤੇ ਉਹ ਆਪਣੇ ਪਰਿਵਾਰ ਨੂੰ ਵਾਪਿਸ ਮਿਲਨ ਲਈ ਭਾਰਤ ਆ ਰਹੇ ਸਨ, ਪਰ 11 ਸਾਲਾਂ ਦਾ ਲੰਮਾ ਵਿਛੋੜਾ ਤੇ ਉਹ ਖੁਸ਼ੀ ਜੋ ਦਿਲ ਦੇ ਦੌਰੇ ਦਾ ਕਾਰਨ ਬਣੀ, 4 ਸਾਲਾਂ ਦੇ ਨੂੰ ਛੱਡ ਕੇ ਕੈਨੇਡਾ ਗਏ ਪਰ ਮੁੜ ਪ੍ਰਮਾਤਮਾ ਨੇ ਮਿਲਾਪ ਨਹੀਂ ਕਰਵਾਇਆ। ਉਸ ਸਮੇਂ ਮੈਂ ਆਪਣੀ ਮਾਸੀ ਦੇ ਪਿੰਡ ਸਲੇਮਪੁਰ ਵਿਚ ਰਹਿੰਦਾ ਸੀ, ਜਦ ਪਿੰਡ ਈਸ਼ਰਵਾਲ ਵਿਚ ਪਿਤਾ ਜੀ ਦੇ ਭਾਣੇ ਵਰਤਣ ਦੀ ਖ਼ਬਰ ਆਈ ਸੀ, ਮੇਰੇ ਤੱਕ ਇਹ ਦਰਦ ਭਰੀ ਖ਼ਬਰ ਲੈ ਕੇ ਬਲਦੇਵ ਰਾਹੀ ਸਾਹਿਬ ਹੀ ਆਏ ਸਨ। ਪਰ ਉਹਨਾਂ ਨੇ ਮੈਨੂੰ ਕੁਝ ਵੀ ਦੱਸਿਆਂ ਨਹੀਂ ਸੀ। ਮਾਸੀ ਨੂੰ ਹੀ ਦੱਸਿਆਂ ਸੀ ਜੋ ਰੌਂਦੀ ਕਰਲਾਉਂਦੀ ਡਿਗਦੀ ਢਹਿੰਦੀ ਪੈ ਰਹੀ ਸੀ ਮੈਂ ਵਾਰ ਵਾਰ ਪੁੱਛਦਾ ਸੀ ਕੀ ਹੋਇਆ? ਪਰ ਮੈਨੂੰ ਮਾਸੀ ਨੇ ਇਹ ਹੀ ਕਿਹਾ ਕੱਪੜੇ ਪਾ ਕੇ ਰਾਹੀ ਦੇ ਨਾਲ ਪਿੰਡ ਚਲੇ ਜਾ ਤੇਰਾ ਮਾਸੜ ਆਏਗਾ ਤੇ ਅਸੀਂ ਆਉਂਦੇ ਹਾਂ। ਪਿੰਡ ਦੀ ਜਦ ਜੂਹ ਤੇ ਪਹੁੰਚੇ ਤਾਂ ਰਾਹੀ ਵੀਰੇ ਨੇ ਹੌਲੀ ਹੌਲੀ ਲਫਜ਼ਾ ਦੇ ਜਾਲ ਬੁਣਦਿਆਂ ਕੁਝ ਹੱਦ ਤੱਕ ਮੈਨੂੰ ਖ਼ਬਰ ਦੇ ਦਿੱਤੀ ਸੀ ਕਿ ਮੇਰੇ ਪਿਤਾ ਜੀ ਨਹੀਂ ਰਹੇ।


ਇਸ ਦੇ ਨਾਲ ਹੀ , ਜਦ ਵੀ ਕਦੇ ਕਿਸੇ ਦੇ ਘਰ ਪਾਠ ਰੱਖਿਆਂ ਹੁੰਦਾ ਸੀ, ਮੈਂ ਉਹਨਾਂ ਦੇ ਨਾਲ ਬੈਠ ਕੇ ਗੁਰਬਾਣੀ ਦੀ ਉਹਨਾਂ ਤੋਂ ਸੰਧਿਆ ਲੈਂਦਾ ਹੁੰਦਾ ਸੀ। ਜੋ ਉਹਨਾਂ ਵਿਚ ਸਹਿਣ ਸ਼ਕਤੀ ਤੇ ਸਿਖਾਉਣ ਦਾ ਸਲੀਕਾ ਸੀ। ਮੈਨੂੰ ਗੁਰਬਾਣੀ ਪੜ੍ਹਨ – ਸਿੱਖਣ ਵਿਚ ਕੋਈ ਔਖਆਈ ਨਹੀਂ ਹੋਈ। ਪਰ ਮੇਰੀ ਪੰਜਾਬੀ ਕਿਉਂਕਿ ਮੈਂ ਨੌਵੀ ਕਲਾਸ ਵਿਚ ਹੀ ਸੀ ਜਦ ਕੈਨੇਡਾ ਦਾ ਵੀਜਾਂ ਆਉਣ ਕਾਰਨ ਉਥੇ ਹੀ ਬੰਦ ਹੋ ਗਈ ਤੇ ਮੈਂ ਪੰਜਾਬੀ ਮਾਂ ਬੋਲੀ ਦੀ ਵੱਡਮੁਲੀ ਦਾਤ ਤੋਂ ਸੱਖਣਾ ਰਹਿ ਗਿਆ। ਫਿਰ ਵੀ ਜਿੰਨੀ ਕੋ ਆਉਂਦੀ ਹੈ ਮੈਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰੀ ਜਾ ਰਿਹਾ ਹੈ।


ਰਾਹੀ ਸਾਹਿਬ ਦੀ ਜਦੋ ਜਹਿਦ ਉਹਨਾਂ ਦੀ ਦੌੜ ਅੱਜ ਮੁਕਮਲ ਤੌਰ ਤੇ ਰੰਗ ਲਿਆ ਚੁਕੀ ਹੈ। ਤੇ ਉਹ ਸਟੇਜ਼ਾ ਤੇ ਵਾਹ ਵਾਹ ਖੱਟਣ ਵਾਲਾ ਐਂਕਰ ਬਣ ਚਕਿਆ ਹੈ।


ਉਹ ਧੀਆਂ ਨੂੰ ਕੁਖ਼ ਵਿਚ ਮਾਰਨ ਦੀ ਦਰਦ ਭਰੀ ਕਹਾਣੀ, ਤੇ ਬਦਲ ਰਹੇ ਸੰਸਾਰ ਨੂੰ ਨਵੀਂ ਵੀਂਹਵੀ ਸਦੀ ਵਿਚ ਹੋਣ ਦਾ ਅਹਿਸਾਸ ਕਰਵਾਉਂਦਾ ਹੈ। ਤੇ ਕੁਖਾ ਵਿਚ ਮਰ ਰਹੀਆਂ ਧੀਆਂ ਵਾਰੇ ਲਿਖਦਾ ਹੈ :


ਜਿਥੇ ਉਹ ਸਟੇਜ਼ ਨੂੰ ਆਪਣੇ ਸ਼ਬਦਾ ਦੇ ਅਸਰ – ਰਸੂਕ ਨਾਲ ਦਮਦਾਰ ਤਰੀਕੇ ਨਾਲ ਸੰਭਾਲਦਾ ਹੈ, ਉਥੇ ਉਸ ਦੀ ਕਲਮ ਗੀਤਾਂ ਨੂੰ ਜਨਮ ਦਿੰਦੇ ਹੋਏ, ਹਰ ਕਿਸੇ ਦੇ ਦੁਖ ਦਰਦ ਦੀ ਕਹਾਣੀ ਵਰਨਣ ਕਰਦੀ ਹੈ।


“ਮੈਨੂੰ ਕੁਖ ਵਿਚ ਬਾਬਲ ਨਾ ਮਾਰ ਵੇ”


ਜਿਸ ਨੂੰ ਗਾਇਕਾਂ ਮਿਸ ਪੂਜਾ ਰਮਤਾ ਯੂਕੇ ਨੇ ਬਹੁਤ ਹੀ ਦਰਦ ਭਰੇ ਲਹਿਜੇ ਵਿਚ ਗਾਇਆ ਹੈ। ਰਾਹੀ ਦੇ ਦਰਦ ਭਰੇ ਲਫਜ਼ ਤੇ ਦਿਲ ਦੀ ਹੂਕ, ਉਹ ਚਿੰਤਾ, ਧੀਆਂ ਪ੍ਰਤੀ ਉਸ ਦਾ ਪਿਆਰ, ਤੇ ਜੁਲਮ ਨੂੰ ਖ਼ਤਮ ਕਰਨ ਦੀ ਇਕ ਫਰਿਆਦ, ਇਕ ਤਰਲਾ , ਜੋ ਵੀ ਇਸ ਗਾਣੇ ਨੂੰ ਸੁਣਦਾ ਹੈ ਉਸ ਦੀਆਂ ਇਕ ਵਾਰ ਤਾਂ ਅੱਖਾਂ ਨਮ ਹੋ ਹੀ ਜਾਂਦੀਆਂ ਹਨ।


ਇਸੇ ਤਰ੍ਹਾਂ ਉਹਨਾਂ ਦੇ ਗਾਣੇ ਮਾਣਕ , ਕੇ ਦੀਪ, ਹੰਸ ਰਾਜ, ਜਮਲਾ,ਪੂਜਾ ਨੇ ਗਾਏ ਹਨ।ਜਿਥੇ ਉਹ ਸਟੇਜਾਂ ਦਾ ਸਿੰਗਾਰ ਹੈ ਉਥੇ ਉਹ ਇਕ ਬਹੁਪੱਖੀ ਕਲਾਕਾਰ ਵੀ ਤੇ ਦਿਲ ਵਾਲਾ ਦਿਲਦਾਰ ਵੀ ਹੈ। ਇਸ ਦੇ ਨਾਲ ਹੀ ਉਹ ਗਾਇਕ ਕਲਾਕਾਰਾ ਦਾ ਯਾਰ ਵੀ  ਹੈ।

ਬਲਦੇਵ ਰਾਹੀ ਤੇ ਰਾਹੀ ਲੁਧਿਆਣੀ ਕੋਈ ਦੋ ਨਹੀਂ ਹਨ, ਇਹ ਵੀ ਉਸ ਦਾ ਹੀ ਇਕ ਨਾਂ ਹੈ। ਜਿਸ ਦੇ ਨਾਂ ਹੇਠ ਉਹ ਅਖਬਾਰਾਂ ਵਿਚ ਛਾਇਆਂ ਹੁੰਦਾ ਹੈ। ਅਨੇਕਾ ਮਾਣ ਸਨਮਾਨ ਉਸ ਨੂੰ ਮਿਲ ਚੁਕੇ ਹਨ ਪਰ ਕਦੇ ਉਸ ਨੇ ਇਹਨਾਂ ਦਾ ਦਿਖਾਵਾਂ ਨਹੀਂ ਕੀਤਾ।


ਇਸ ਦੇ ਨਾਲ ਹੀ ਉਹ ਯਾਂਰਾ ਦਾ ਯਾਰ ਹੈ ਲੋੜ ਪੈਣ ਤੇ ਆਪਣਾ ਸਭ ਕੁਝ ਵਾਰਨ ਲਈ ਮਦਦ ਲਈ ਤਿਆਰ ਹੋ ਜਾਂਦਾ ਹੈ। ਜਦ ਵੀ ਕਿਸੇ ਗਾਇਕ ਨੂੰ ਪ੍ਰਮੋਸ਼ਨ ਦੀ ਲੋੜ ਹੋਵੇਂ ਉਹ ਦਿਲ ਖੋਹਲ ਕੇ ਕਰਦਾ ਹੈ। ਇਸ ਦੇ ਨਾਲ ਹੀ ਕਈ ਸੱਭਿਆਚਾਰਕ ਮੇਲਿਆਂ ਦਾ ਬਾਨੀ ਤੇ ਉਹਨਾਂ ਨੂੰ ਲੁਟ ਚਕਿਆਂ ਹੈ । ਇਸ ਮੁਕਾਮ ਤੇ ਪਹੁੰਚ ਕੇ ਵੀ ਉਸ ਨੇ ਕਦੇ ਆਪਣਾ ਆਪ ਜਾæਹਿਰ ਨਹੀਂ ਕੀਤਾ , ਜੋ ਉਸ ਦੀ ਇਕ ਬਿਹਰਤ ਤੇ ਸਫ਼ਲ ਕਲਾਕਾਰ ਹੋਣ ਦੀ ਨਿਸ਼ਾਨੀ ਹੈ।  

About the author

Asia Metro Editor

Surjit Singh Flora
editor@asiametro.ca

Leave a Comment