ਸੋਨੀਆ ਸਿੱਧੂ ਵਲੋਂ ਗੁਰੂਘਰ ਪਹੁੰਚ ਕੇ ਸੰਗਤਾਂ ਨੂੰ ਦੀਵਾਲੀ ਦੀ ਵਧਾਈ ਦਿੱਤੀ

ਸੁਰਜੀਤ ਸਿੰਘ ਫਲੋਰਾ
ਕੈਨੇਡਾ ਦੇ ਟੋਰਾਂਟੋ ਵਿਖੇ ਭਾਰਤੀਆਂ ਵਲੋਂ ਬਹੁਤ ਹੀ ਧੂੰਮ ਧਾਮ ਅਤੇ ਉਤਸ਼ਾਹ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਗੁਰੁਘਰਾ ਵਿਚ ਬੰਦੀ ਛੋਡ ਦਿਵਸ ਨੂੰ ਮਨਾਉਂਦੇ ਹੋਏ ਪਾਠਾਂ ਦੇ ਭੋਗ ਪਾਏ ਗਏ ਜਿਥੇ ਹਜ਼ਾਰਾਂ ਹੀ ਸੰਗਤਾਂ ਵਲੋਂ ਪਹੁੰਚ ਕੇ ਧੁਰ ਕੀ ਬਾਣੀ ਅਤੇ ਕਥਾਂ ਦਾ ਲਾਹਾ ਲਿਆ। ਕਥਾਵਾਚਕਾ ਵਲੋਂ ਦੱਸਿਆ ਕਿ ਦੀਵਾਲੀ ਦਾ ਤਿਉਹਾਰ ਬੁਰਾਈ ਉੱਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ।


ਕੈਨੇਡਾ ‘ਚ ਵੱਡੀ ਗਿਣਤੀ ‘ਚ ਭਾਰਤੀ ਰਹਿੰਦੇ ਹਨ ਜੋ ਭਾਰਤੀ ਸੱਭਿਆਚਾਰ ਮੁਤਾਬਕ ਹਰ ਦਿਨ-ਤਿਉਹਾਰ ਚਾਅ ਨਾਲ ਮਨਾਉਂਦੇ ਹਨ। ਦੀਵਾਲੀ ਦਾ ਜਸ਼ਨ ਭਾਰਤ ਸਮੇਤ ਕਈ ਦੇਸ਼ਾਂ ‘ਚ ਮਨਾਇਆ ਜਾਂਦਾ ਹੈ। ਕੈਨੇਡਾ ‘ਚ ਵੀ ਦੀਵਾਲੀ ਦੀਆਂ ਰੌਣਕਾਂ ਲੱਗੀਆਂ। ਲੋਕਾਂ ਨੇ ਪਟਾਕੇ, ਆਤਿਸ਼ਬਾਜ਼ੀਆਂ ਅਤੇ ਅਨਾਰ ਚਲਾ ਕੇ ਖੁਸ਼ੀ ਸਾਂਝੀ ਕੀਤੀ। ਲੋਕਾਂ ਨੇ ਆਪਣੇ ਘਰਾਂ ਨੂੰ ਵੀ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਅਤੇ ਇੱਥੇ ਭਾਰਤ ਵਰਗਾ ਮਾਹੌਲ ਬਣ ਗਿਆ।

\
ਕੈਨੇਡਾ ਦੇ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਜਸਟਿਨ ਟਰੂਡੋ ਨੇ ਦੇਸ਼ ਵਾਸੀਆਂ ਨੂੰ ਦੀਵਾਲੀ ਅਤੇ ‘ਬੰਦੀ ਛੋੜ ਦਿਵਸ’ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਐਤਵਾਰ ਨੂੰ ਸਟੇਟਮੈਂਟ ਜਾਰੀ ਕਰਕੇ ਵਧਾਈ ਦਿੱਤੀ। ਉਨ੍ਹਾਂ ਕਿਹਾ,”ਅੱਜ ਅਸੀਂ ਕੈਨੇਡਾ ‘ਚ ਰਹਿ ਰਹੇ ਹਿੰਦੂ, ਸਿੱਖ, ਜੈਨ ਅਤੇ ਬੋਧੀ ਭਾਈਚਾਰੇ ਨਾਲ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਖੁਸ਼ੀ ਸਾਂਝੀ ਕਰ ਰਹੇ ਹਾਂ। ਰੌਸ਼ਨੀ ਦੇ ਇਸ ਤਿਉਹਾਰ ਨੂੰ ਲੱਖਾਂ ਲੋਕ ਮਨਾ ਰਹੇ ਹਨ। ਇਹ ਦਿਨ ਹਨ੍ਹੇਰੇ ‘ਤੇ ਰੌਸ਼ਨੀ, ਬੁਰਾਈ ‘ਤੇ ਚੰਗਿਆਈ ਅਤੇ ਗਿਆਨ ਤੇ ਆਸ ਦੀ ਸ਼ਕਤੀ ਦੀ ਯਾਦ ‘ਚ ਮਨਾਇਆ ਜਾਂਦਾ ਹੈ।


ਲੋਕ ਆਪਣੇ ਪਰਿਵਾਰਾਂ ਤੇ ਦੋਸਤਾਂ ਨਾਲ ਮਿਲ ਕੇ ਇਸ ਦਿਨ ਨੂੰ ਮਨਾਉਂਦੇ ਹਨ ਤੇ ਇਕ-ਦੂਜੇ ਨੂੰ ਤੋਹਫੇ ਦਿੰਦੇ ਹਨ ਅਤੇ ਰੌਸ਼ਨੀ ਨਾਲ ਆਪਣੇ ਘਰਾਂ ਨੂੰ ਸਜਾਉਂਦੇ ਹਨ।” ਉਨ੍ਹਾਂ ਕਿਹਾ ਕਿ ਇਹ ਸਭ ਲੋਕ ਕੈਨੇਡਾ ਦੀ ਤਰੱਕੀ ‘ਚ ਸਹਿਯੋਗੀ ਹਨ। ਉਨ੍ਹਾਂ ਕੈਨੇਡਾ ਸਰਕਾਰ ਤੇ ਆਪਣੀ ਪਤਨੀ ਸੋਫੀ ਵਲੋਂ ਵੀ ਸਭ ਨੂੰ ਇਸ ਪਵਿੱਤਰ ਦਿਨ ਦੀ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਭਾਰਤੀ ਭਾਈਚਾਰੇ ਵਲੋਂ ਆਯੋਜਿਤ ਹੋਣ ਵਾਲੇ ਦੀਵਾਲੀ ਦੇ ਪ੍ਰੋਗਰਾਮਾਂ ‘ਚ ਟਰੂਡੋ ਹਰ ਵਾਰ ਸ਼ਿਰਕਤ ਕਰਦੇ ਹਨ ਤੇ ਭਾਰਤੀਆਂ ਨਾਲ ਇਸ ਦਿਨ ਦੀ ਖੁਸ਼ੀ ਨੂੰ ਸਾਂਝੀ ਕਰਦੇ ਹਨ।
ਬਰੈਂਪਟਨ ਸਾਊਥ ਤੋਂ ਲਿਬਰਲ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਨਾਨਕਸਰ ਟਿੰਬਰਲੇਨ ਤੇ ਆਪਣੀ ਹਾਜ਼ਰੀ ਲਵਾਈ। ਉਹਨਾਂ ਗੁਰੁ ਕੀ ਸੰਗਤ ਨੂੰ ਸੰਬੋਧੰਨ ਕਰਦੇ ਹੋਏ ਜਿਥੇ ਦਿਵਾਲੀ ਅਤੇ ਉਹਨਾਂ ਨੂੰ ਇਕ ਵਾਰ ਫਿਰ ਤੋਂ ਜਿਤਾ ਕੇ ਮੈਂਬਰ ਆਫ ਪਾਰਲੀਮੈਂਟ ਚੁਣਿਆ ਹੈ ਤੇ ਧੰਨਵਾਦ ਕੀਤਾ, ਉਥੇ ਉਹਨਾਂ ਨੇ ਭਾਈਚਾਰੇ ਦੀ ਸਿਹਤ ਦੀ ਕਾਮਨਾ ਕਰਦੇ ਹੋਏ ਮਿਠਾਈ ਘੱਟ ਖਾਣ ਦੀ ਅਪੀਲ ਕੀਤੀ , ਕਿਉਂਕਿ ਇਸ ਨਾਲ ਸ਼ੁਗਰ ਵਧ ਜਾਂਦੀ ਹੈ। ਇਸ ਸਮੇਂ ਹਜ਼ਾਰਾਂ ਹੀ ਲੋਕ ਕੈਨੇਡਾ ਵਿਚ ਇਸ ਤਰ੍ਹਾਂ ਦੇ ਹਨ ਜੋ ਸ਼ੁਗਰ ਦੇ ਮਰੀਜ਼ ਹਨ ਤੇ ਸਵੇਰੇ ਸ਼ਾਮ ਟੀਕੇ ਲਗਵਾ ਕੇ ਜਿੰਦਗੀ ਵਸਰ ਕਰ ਰਹੇ ਹਨ।


ਸੋਨੀਆ ਸਿੱਧੂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਰੌਸ਼ਨੀ ਦੇ ਤਿਓਹਾਰ ਦੇ ਰੂਪ ਵਿਚ ਜਾਣਿਆ ਜਾਂਦਾ ਦੀਵਾਲੀ ਇਕ ਬਹੁ-ਧਾਰਮਿਕ ਤਿਓਹਾਰ ਹੈ, ਜਿਸ ਨੂੰ ਕੈਨੇਡਾ, ਹਿੰਦੂ, ਸਿੱਖ, ਜੈਨ ਅਤੇ ਬੋਧੀ ਭਾਈਚਾਰੇ ਵਲੋਂ ਪੂਰੇ ਵਿਸ਼ਵ ਵਿਚ ਮਨਾਇਆ ਜਾਂਦਾ ਹੈ। ਇਹ ਚੰਗਿਆਈ ਬਨਾਮ ਬੁਰਾਈ, ਗਿਆਨ ਅਤੇ ਅਗਿਆਨਤਾ ਅਤੇ ਨਿਰਾਸ਼ਾ ‘ਤੇ ਆਸ਼ਾ ਦੀ ਜਿੱਤ ਦੀ ਯਾਦ ਤਾਜ਼ਾ ਕਰਵਾਉਂਦਾ ਹੈ। ਜਿਵੇਂ-ਜਿਵੇਂ ਅਸੀਂ ਦੀਵੇ ਦੇ ਪ੍ਰਕਾਸ਼ ਦਾ ਪਾਲਣ ਕਰਦੇ ਹਾਂ, ਸਾਨੂੰ ਭਵਿੱਖ ਲਈ ਸਾਡੀਆਂ ਆਸ਼ਾਵਾਂ ਅਤੇ ਉਮੀਦਾਂ ‘ਤੇ ਫੋਕਸ ਕਰਦੇ ਹਾਂ। ਮੈਨੂੰ ਇਸ ਗੱਲ ‘ਤੇ ਮਾਣ ਹੈ ਕਿ ਕੈਨੇਡਾ ‘ਚ ਦੀਵਾਲੀ ਮਨਾਈ ਜਾਂਦੀ ਹੈ
ਮੈਂ ਇਸ ਮੌਕੇ ‘ਤੇ ਤੁਹਾਡੇ ਸਾਰਿਆਂ ਦੇ ਘਰਾਂ ਵਿਚ ਖੁਸ਼ੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੀ ਹਾਂ ਅਤੇ ਆਪਣੇ ਪੂਰੇ ਪਰਿਵਾਰ ਵਲੋਂ ਤੁਹਾਨੂੰ ਸ਼ੁੱਭ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਦਿੰਦੀ ਹਾਂ।

About the author

Asia Metro Editor

Surjit Singh Flora
[email protected]

Leave a Comment